|
|
ਆਉਅਰ ਸੇਵ੍ਯਅਰ ਲੂਥਰਨ ਚਰਚ ਵਿੱਚ ਆਪਜੀ ਦਾ ਹਾਰਦਿਕ ਸਵਾਗਤ ਹੈ । ਜੀ ਆਇਆ ਨੂੰ

ਆਉਅਰ ਸੇਵ੍ਯਅਰ ਲੂਥਰਨ ਚਰਚ, ਈਟੋਬੀਕੋਕ, ਦੀ ਮਸੀਹੀ
ਸੰਗਤ ਸਚੋ ਪਾਦਸ਼ਾਹ ਸਤ ਗੂਰੁ ਪ੍ਰਭੂ ਯਿਸੂ ਮਸੀਹ ਦੇ ਪ੍ਰੇਮ ਅਤੇ ਉਸ ਰਾਹੀ ਮੁਆਫੀ ਨੂੰ
ਮਹਸੂਸ ਕਰਦੇ ਹੋਏ ਇਸ ਦੀ ਕੋਸ਼ਿਸ਼ ਕਰਦੇ ਹਨ ਕਿ ਪ੍ਰਭੂ ਦੇ ਉਸ ਹੁਕਮ ਨੂੰ, ‘ਇਕ ਦੂਜੇ ਨਾਲ
ਪ੍ਰੇਮ ਰਖੋ ‘ ਆਪਣੀ ਸੰਗਤ ਦੇ ਨਾਲ ਅਤੇ ਉਤਰੀਪਛਮੀ ਟੋਰਾਂਟੋ ਦੀ ਬਰਾਦਰੀ ਨਾਲ ਵਿਖਾ ਸਕਣ ।
ਇਸ ਪਿਆਰ ਅਤੇ ਮੁਆਫੀ ਦੀ ਤਾਕਤ ਸਾਨੂੰ ਪਰਮੇਸ਼ਰ ਦੇ ਵਚਨ ਅਤੇ ਧਾਰਮਿਕ ਸੰਸਕਾਰਾਂ
(ਸੈਕ੍ਰਾਮੈਂਟ) ਵਿਚ ਮਜ਼ਬੂਤ ਰਹਿਣ ਨਾਲ ਮਿਲਦੀ ਹੈ । ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਰ
ਹਰ ਐਤਵਾਰ ਸਾਡੇ ਨਾਲ ਸੰਗਤ ਕਰਦਾ ਹੈ ਅਤੇ ਉਸ ਦੀ ਰਹਿਨੁਮਾਈ ਅਤੇ ਪਰਵਰਿਸ਼ ਕਰਣ ਵਾਲਾ ਪਿਆਰ
ਭਰਿਆ ਹਥ ਸਾਡੇ ਸੰਡੇ ਸਕੂਲ, ਬਾਈਬਲ ਅਧਿਅਨ , ਬਰਾਦਰੀ ਦੀ ਸੇਵਾ ਵਿਚ ਸਾਡੀ ਆਗਵਾਈ ਕਰਦਾ
ਹੈ । ਸੱਚਮੁੱਚ ਇਹ ਪ੍ਰਭੂ ਦੀ ਆਸ਼ਿਸ਼ ਹੈ ।
ਸਾਡੇ ਨਾਲ ਭਾਈਵਾਲੀ ਲਈ ਤੁਹਾਨੂੰ ਸੁਆਗਤ ਹੈ !
ਪਾਸਟਰ ਜੀ ਸੀ ਜਾਨਸਨ
|